Milkha singh world record
Milkha singh -- the flying sikh summary pdf!
ਮਿਲਖਾ ਸਿੰਘ
ਮਿਲਖਾ ਸਿੰਘ (ਜਨਮ 20 ਨਵੰਬਰ 1929 - 18 ਜੂਨ 2021) ਜੋ ਉਡਣੇ ਸਿੱਖ (ਫਲਾਇੰਗ ਸਿੱਖ) ਵਜੋਂ ਜਾਣਿਆ ਜਾਂਦਾ ਭਾਰਤੀ ਦੌੜਾਕ ਸੀ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ।[1] 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦਾ ਅਜਿਹਾ ਇੱਕਲਾ ਅਥਲੀਟ ਸਨ ਜਿਸ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ ਪਦਮ ਸ਼੍ਰੀ ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ।
1960 ਦੇ ਓਲਿੰਪਿਕ ਖੇਡਾਂ ਦੀ 400 ਮੀਟਰ ਦੌੜ, ਜਿਸ ਵਿਚ ਮਿਲਖਾ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਸੀ, ਮਿਲਖਾ ਸਿੰਘ ਦੇ ਯਾਦਗਾਰੀ ਦੌੜ੍ਹਾਂ ਵਿੱਚੋ ਇੱਕ ਸੀ। ਪਹਿਲੇ 200 ਮੀਟਰ ਮਿਲਖਾ ਸਿੰਘ ਸਭ ਤੋਂ ਅੱਗੇ ਸੀ,ਪਰ ਆਖ਼ਿਰੀ 200 ਮੀਟਰ ਵਿਚ ਬਾਕੀ ਪ੍ਰਤੀਯੋਗੀ ਉਹਨਾਂ ਤੋਂ ਅੱਗੇ ਲੰਘ ਗਏ। ਉਸ ਦੌੜ ਵਿਚ ਬਹੁਤ ਰਿਕਾਰਡ ਟੁੱਟੇ, ਜਿਸ ਵਿਚ ਅਮਰੀਕੀ ਅਥਲੀਟ ਓਟਿਸ ਡੇਵਿਸ ਜਰਮਨ ਅਥਲੀਟ ਕਾਰਲ ਕੌਫਮੰਨ ਤੋਂ 1 ਸੈਕੰਡ ਦੇ ਸੌਵੇਂ ਹਿੱਸੇ (1/100) ਦੇ ਸਮੇਂ ਨਾਲ ਜੇਤੂ ਰਿਹਾ। ਮਿਲਖਾ ਸਿੰਘ ਉਸ ਦੌੜ ਵਿਚ 45.73 ਦੇ ਸਮੇਂ ਨਾਲ ਚ